ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ 28,29,30 ਅਪ੍ਰੈਲ 2022 ਤੱਕ ਪੰਜਾਬ ਭਵਨ ਸਰੀ ਵਿਚ ਕਰਵਾਇਆ ਜਾ ਰਿਹਾ ਹੈ। 3 ਦਿਨ ਚੱਲਣ ਵਾਲੇ ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ ।
ਕੈਨੇਡਾ ਦੀ ਅਗਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ ।ਸਿਨੇਮਾ ਦੇ ਵੱਖ ਵੱਖ ਪਹਿਲੂਆਂ ਉਪਰ ਸੈਮੀਨਾਰ ਕੀਤੇ ਜਾਣਗੇ ਅਤੇ ਨਿਕੀਆਂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਮਾਂ ਬੋਲੀ ਪੁਰਸਕਾਰ ਰੱਖਿਆ ਗਿਆ ਹੈ